Original in Gurmukhi. Translated using machine translation (errors in translation exist)

“Talks with S. Pal Singh Pureval” – The letter was published by S. Tara Singh Ji (Calgary-Canada) in the weekly newspaper Chardi Kala (Shurrath, Onyadu) under this title, and he wrote a copy of the letter to me. Sent by. Their objections/suggestions and my quote are for readers. Q: The text of Tara Singh’s letter is in normal letters and my reply is in bold letters.

ਸ: ਪਾਲ ਸਿੰਘ ਪੁਰੇਵਾਲ ਨਾਲ ਵਿਚਾਰ’ – ਇਸ ਸਿਰਲੇਖ ਥੱਲੇ ਹਫ਼ਤਾਵਾਰ ਅਖ਼ਬਾਰ ‘ਚੜ੍ਹਦੀ ਕਲਾ’ (ਸ਼ੁਰਰਏ, ਛੳਨੳਦੳ), ਵਿੱਚ ਸ: ਤਾਰਾ ਸਿੰਘ ਜੀ (ਕੈਲਗਰੀ-ਕੈਨੇਡਾ) ਵੱਲੋਂ ਪੱਤਰ ਛਪਿਆ ਸੀ, ਅਤੇ ਉਸ ਪੱਤਰ ਦੀ ਨਕਲ ਉਨ੍ਹਾਂ ਨੇ ਮੈਨੂੰ ਚਿੱਠੀ ਰਾਹੀਂ ਭੇਜੀ ਹੈ । ਉਨ੍ਹਾਂ ਦੇ ਇਤਰਾਜ਼ / ਸੁਝਾਅ ਅਤੇ ਮੇਰੇ ਵੱੋਲੋਂ ਉਤੱਰ ਪਾਠਕਾਂ ਲਈ ਦਰਜ ਹਨ । ਸ: ਤਾਰਾ ਸਿੰਘ ਜੀ ਦੀ ਚਿੱਠੀ ਦਾ ਮੂਲ-ਪਾਠ ਸਾਧਾਰਨ ਅੱਖਰਾਂ (ਨੋਰਮੳਲ ਟੇਪੲ) ਵਿੱਚ ਅਤੇ ਮੇਰੇ ਉੱਤਰ ਮੋਟੇ ਅੱਖਰਾਂ (ਬੋਲਦ ਟੇਪੲ) ਵਿੱਚ ਹਨ ।


ਸ: ਤਾਰਾ ਸਿੰਘ ਜੀ ਦੀ ਚਿੱਠੀ ਦਾ ਮੂਲ-ਪਾਠ ਅਤੇ ਮੇਰੇ ਉੱਤਰ:
Q: Read the text of Tara Singh ji and my reply:

ਜਿਹਨਾਂ ਤਰੀਕਾਂ ਦਾ ਸਾਨੂੰ ਅੰਗਰੇਜ਼ੀ ਕੈਲੰਡਰ (ਘਰੲਗੋਰੇ) ਰਾਹੀਂ ਗੁਰੂ ਸਾਹਿਬਾਨ ਬਾਰੇ ਪਤਾ ਹੈ ਮੇਰੇ ਆਪਣੇ ਤੁੱਛ ਵਿਚਾਰਾਂ ਰਾਹੀਂ ਸਾਨੂੰ ਜ਼ਰੂਰ ਉਹ ਤਰੀਕਾਂ ਗੁਰੂ ਸਾਹਿਬਾਨ ਦੇ ਗੁਰਪੁਰਬ, ਪਰਕਾਸ਼ ਉਤਸਵ ਅਤੇ ਸ਼ਹੀਦੀ ਪੁਰਬ ਮਨਾਉਣੇ ਚਾਹੀਦੇ ਹਨ । ਬਿਕਰਮੀ ਕੈਲੰਡਰ ਕਦੋਂ ਅਤੇ ਕਿਦਾਂ ਸ਼ੁਰੂ ਹੋਇਆ ਮਨੂੰੈ ਇਸ ਦੀ ਕੋਈ ਜਾਣਕਾਰੀ ਨਹੀ । ਹਾਂ ਇੰਨਾਂ ਜ਼ਰੂਰ ਪਤਾ ਹੈ ਕਿ ਘਰੲਗੋਰੇ ਅਤੇ ਬਿਕਰਮੀ ਕੈਲੰਡਰ ਵਿਚ 57 ਸਾਲ ਦਾ ਫਰਕ ਹੈ, ਸਿਖ ਇਤਹਾਸ ਲਿਖਾਰੀਆਂ ਖਾਸ ਕਰਕੇ 18ਵੀਂ ਅਤੇ 19 ਵੀਂ ਸਦੀ ਵਾਲਿਆਂ ਨੇ ਬਿਕਰਮੀ ਕੈਲੰਡਰ ਦੀ ਹੀ ਵਰਤੋਂ ਕੀਤੀ । ਸ਼ਾਇਦ ਉਸ ਵੇਲੇ ਘਰੲਗੋਰੇ ਕੈਲੰਡਰ ਹਿੰਦੋਸਤਾਨ ਵਿਚ ਪਰਚਲਤ ਨਹੀਂ ਸੀ। ਇਹ ਤਾਂ ਅੰਗਰੇਜ਼ਾਂ ਦਾ ਰਾਜ 1757 ਵਿਚ ਪਲਾਸੀ ਅਤੇ 1758 ਵਿਚ ਬਕਸਰ (ਭਹਿੳਰ) ਦੀਆਂ ਲੜਾਈਆਂ ਪਿਛੋਂ ਹਿੰਦੋਸਤਾਨ ਵਿਚ ਲਾਗੂ ਕੀਤਾ ਗਿਆ । ਹੁਣ ਤਾਂ ਬਿਕਰਮੀ ਕੈਲੰਡਰ ਨੂੰ ਭਾਰਤ ਸਰਕਾਰ ਵੀ ਨਹੀਂ ਮੰਨਦੀ । ਉਹਨਾਂ ਭੀ ਸਾਕਾ ਕੈਲੰਡਰ ਲਾਗੂ ਕੀਤਾ ਹੋਇਆ ਹੈ ।

The dates we know about the Guru Sahibs through the English calendar (Gregory), through my own contemplative views, we must celebrate the Gurpurb, the Parkash Utsav and the Martyrs of the Guru Sahibs. I have no idea when and how the Bikrami calendar started. Yes, it is well known that there is a difference of 57 years between the Gregory and the Bikrami calendar, the Sikh historians especially the 18th and 19th centuries used the Bikrami calendar. The Gregory calendar was probably not prevalent in India at that time. It was implemented in Hindustan after the Battle of Plassey in 1757 and Bihar in 1758. Now, the Bikrami calendar is not even considered by the Government of India. They also have a calendar implemented.

ਉੱਤਰ: ਅਸੀਂ ਵੀ ਬਿਕਰਮੀ ਕੈਲੰਡਰ ਨੂੰ ਛੱਡ ਕੇ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਉਣ ਦਾ ਉਪਰਾਲਾ ਕਰ ਰਹੇ ਹਾਂ । ਅਸੀਂ ਵੀ ਸੰਸਾਰ ਦੇ ਮੁੱਖ ਸੂਰਜੀ ਕੈਲੰਡਰਾਂ ਵਾਂਗ ਨਾਨਾਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਬਰਾਬਰ ਰੱਖੀ ਹੈ, ਜੋ ਕਿ ਅੱਜ-ਕੱਲ੍ਹ ਦੇ ਬਿਕਰਮੀ ਸਾਲ ਦੀ ਲੰਬਾਈ ਨਾਲੋਂ ਤਕਰੀਬਨ 20 ਮਿੰਟ ਘੱਟ ਹੈ । ਅੰਗਰੇਜ਼ਾਂ ਨੇ ਵੀ ਘਰੲਗੋਰੳਿਨ ਕੈਲੰਡਰ ਨੂੰ ਇਸੇ ਲਈ ਹੀ ਅਪਣਾਇਆ ਸੀ ਕਿ ਉਸ ਵਿੱਚ ਸਾਲ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ ਦੇ ਬਰਾਬਰ ਕਰ ਦਿੱਤੀ ਗਈ ਸੀ । ਭਾਰਤ ਸਰਕਾਰ ਨੇ ਵੀ 1957 ਸੰਨ ਤੋਂ ਜੋ ਸ਼ਾਕਾ ਸੰਮਤ ਲਾਗੂ ਕੀਤਾ ਹੈ, ਉਸ ਦੇ ਸਾਲ ਦੀ ਲੰਬਾਈ ਬਿਕਰਮੀ ਸਾਲ ਦੀ ਲੰਬਾਈ ਨਾਲੋਂ ਬਦਲ ਕੇ ਮੌਸਮੀ ਸਾਲ ਦੀ ਲੰਬਾਈ ਦੇ ਬਰਾਬਰ ਕਰ ਦਿੱਤੀ ਸੀ ।

Answer: We too are trying to adopt the Nankshahi calendar except the Bikrami calendar. Like the major solar calendars in the world, we have the length of the Naxalite calendar equal to the seasonal year, which is about 20 minutes shorter than today’s Bikrami year. The British adopted the foreforth calendar as well because the length of the year was equal to the length of the seasonal year. The Government of India, too, changed the length of the year from 1957 to equal the length of seasonal year.


ਪੰਥ ਵਿਚ ਪਹਿਲਾਂ ਹੀ ਗੁਰੂ ਸਾਹਿਬਾਨ ਦੇ ਗੁਰਪੁਰਬ ਬਾਰੇ ਬਹੁਤ ਵਾਦ ਵਿਵਾਦ ਛਿੜਿਆ ਹੋੲਆਿ ਹੈ । ਸ: ਕਰਮ ਸਿੰਘ ਹਿਸਟੋਰੀਅਨ ਨੇ ਪਹਿਲਾਂ ਹੀ “ਕਤਕ ਕਿ ਵੈਸਾਖ” ਲਿਖ ਕੇ ਅਜ ਤੋੰ ਕੋਈ 60-65 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਉਤਸਵ ਨੂੰ ਵਾਦ ਵਿਵਾਦ ਦਾ ਵਿਸ਼ਾ ਬਣਾਉਣ ਦੀ ਕੋਈ ਜਿਹੀ ਕੋਸ਼ਿਸ਼ ਕੀਤੀ । ਪਰ ਕਰਮ ਸਿੰਘ ਹਿਸਟੋਰੀਅਨ ਇਸ ਵਿਚ ਸਫਲ ਨਹੀਂ ਹੋ ਸਕੇ । ਬਹੁਤ ਸਾਰੇ ਸਿਖਾਂ ਨੂੰ ਤਾਂ ਇਸ ਕਿਤਾਬ ਬਾਰੇ ਉੱਕੀ ਹੀ ਜਾਣਕਾਰੀ ਨਹੀਂ ।

There has already been a lot of controversy in the Panth about the Gurpurab of the Guru Sahib. S. Karam Singh Historian has already made some attempt to make Sri Guru Nanak Dev Ji’s Prakash Utsav a subject of controversy some 60-65 years ago by writing “Katak Ki Vaisya”. But the Karam Singh Historians did not succeed. Many Sikhs do not know the same about this book.

Answer: In the Great Dictionary of Bhai Kahn Singh, A-40 Janam Sakhi, in Janam Sakhi, composed by Mehraban, Prof. Sahib Singh’s book ‘Life chronicles in Guru Nanak Dev Sahib’, in Enchachlopaddhi Khod Shikhiksim, In the book ‘Our History’, and many other books, the date of Guru Sahib’s revelation is given in the month of Vaisakha. Many Sikhs who read Punjabi may have read the book of S. Karam Singh Historian, but the books of Prof. Sahib Singh and Principal Satbir Singh must have been read by countless Sikhs.

My research on Guru Nanak Sahib’s Prakash Day has appeared in newspapers, universities, journals, heritage, and gurmat Prakash. In it, the revelation of Guru Nanak Sahib’s Revelation Day 1526 Bk – 1469 is Vaisakhi. The leaflet was distributed by the historical seminar and Shaw at the World Sikh Conference in September 1995.


  1. ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 29 ਮਈ 1606 ਨੂੰ ਹੋਈ ਸੀ । ਕਿਉਂਕਿ ਸਾਕਾ ਨੀਲਾ ਤਾਰਾ 4 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਹੋਇਆ ਸੀ । ਇਸ ਲਈ ਮੇਰੇ ਅਪਣੇ ਵਿਚਾਰ ਮੁਤਾਬਿਕ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 4 ਜੂਨ ਨੂੰ ਹੀ ਮਨਾਉਣਾ ਚਾਹੀਦਾ ਹੈ । ਇਸ ਤਰਾਂ ਸਾਕਾ ਨੀਲਾ ਤਾਰਾ ਦੀ ਯਾਦ ਭੀ ਸਾਡੇ ਦਿਲਾਂ ਨੂੰ ਟੁੰਬਦੀ ਰਵੇਗੀ ।

The martyrdom of the fifth king Sri Guru Arjan Dev Ji took place on May 29, 1606. Because the dark blue star was observed on June 4, 1984, on the martyrdom of Guru Arjan. So in my opinion, we should celebrate Guru Arjan’s death on June 4. In this way, the memory of the dark blue star will make our hearts tremble.

ਉੱਤਰ: ਇਕ ਪਾਸੇ ਸ: ਤਾਰਾ ਸਿੰਘ ਜੀ ਕਹਿ ਰਹੇ ਹਨ ਕਿ ਗੁਰਪੁਰਬ ਅਸਲੀ ਤਾਰੀਖ਼ਾਂ ਤੇ ਮਨਾਉਣੇ ਚਾਹੀਦੇ ਹਨ, ਅਤੇ ਦੂਜੇ ਪਾਸੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਨੂੰ ਅਸਲੀ ਤਾਰੀਖ਼ ਤੋਂ ਬਦਲਨ ਲਈ ਕਹਿ ਰਹੇ ਹਨ । ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਜੇਕਰ 4 ਜੂਨ ਨੂੰ ਨਹੀਂ ਵੀ ਆਉਂਦਾ, ਤਾਂ ਵੀ ਸਾਕਾ ਨੀਲਾ ਤਾਰਾ ਦੀ ਦਰਦਨਾਕ ਯਾਦ ਸਾਡੇ ਦਿਲਾਂ ਨੂੰ ਸਦਾ ਟੁੰਬਦੀ ਰਵੇ੍ਹਗੀ ।
ਗੁਰੂ ਸਾਹਿਬ ਦਾ ਸ਼ਹੀਦੀ ਦਿਵਸ 2 ਹਾੜ ਦਾ ਹੈ । ਉਸ ਦਿਨ 30 ਮਈ ਸੀ, 29 ਮਈ ਨਹੀਂ । ਜਿਨ੍ਹਾਂ ਕਾਰਨਾਂ ਕਰਕੇ 1699 ਜੂਲੀਅਨ ਸੰਨ ਵਾਲੀ ਵੈਸਾਖੀ 29 ਮਾਰਚ ਤੋਂ ਖਿਸਕ ਕੇ 13 / 14 ਅਪ੍ਰੈਲ ਘਰੲਗੋਰੳਿਨ ਨੂੰ ਹੋ ਗਈ ਹੈ, ਉਨ੍ਹਾਂ ਕਾਰਨਾਂ ਕਰਕੇ ਹੀ 1606 ਜੂਲੀਅਨ ਸੰਨ ਦਾ 2 ਹਾੜ, 30 ਮਈ ਤੋਂ ਖਿਸਕ ਕੇ 16 ਜੂਨ ਘਰੲਗੋਰੳਿਨ ਨੂੰ ਹੋ ਗਿਆ ਹੈ । ਨਾਨਕਸ਼ਾਹੀ ਕੈਲੰਡਰ ਵਿੱਚ 2 ਹਾੜ (ਸ਼ਹੀਦੀ ਦਿਹਾੜਾ) ਸਦਾ ਹੀ 16 ਜੂਨ ਨੂੰ ਹੋਵੇਗਾ ।

Answer: On the one hand, Tara Singh ji is saying that Gurpurb should be celebrated on real dates, and on the other hand, the martyrdom day of the fifth king is being changed from the actual date. Even if Guru Sahib’s martyrdom day does not come on June 4, the painful memory of the dark blue star will be glowing in our hearts forever.

Guru Sahib’s martyrdom day is 2 o’clock. That day was May 30th, not May 29th. The reasons for the 1699 Julian Sun’s Baisakhi slipping from March 29 to April 13/14, are due to the two hands of the 1606 Julian Sun that slipped from May 30 to June 16. On the Nanakshahi calendar, 2 ha (martyrdom day) will always be on June 16.


2. ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਨਵੰਬਰ 1675 ਨੂੰ ਹੋਈ ਸੀ । ਇਹ ਸ਼ਹੀਦੀ ਵੀ ਸਾਨੂੰ 11 ਨਵੰਬਰ ਨੂੰ ਹੀ ਮਨਾਉਣੀ ਚਾਹੀਦੀ ਹੈ ।

The martyrdom of the ninth king, Guru Tegh Bahadur Ji, took place on 11 November 1675. We should also celebrate this martyr on November 11.

ਉੱਤਰ : ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ 11 ਮੱਘਰ 1732 ਬਿਕਰਮੀ ਮੁਤਾਬਿਕ 11 ਨਵੰਬਰ 1675 ਜੂਲੀਅਨ ਸੰਨ ਦਾ ਹੈ । ਜਿਨ੍ਹਾਂ ਕਾਰਨਾਂ ਕਰਕੇ 1699 ਜੂਲੀਅਨ ਵਾਲੀ ਵੈਸਾਖੀ 29 ਮਾਰਚ ਤੋਂ ਖਿਸਕ ਕੇ 13 / 14 ਅਪ੍ਰੈਲ ਨੂੰ ਹੋ ਗਈ ਹੈ, ਉਨ੍ਹਾਂ ਕਰਕੇ ਹੀ 1675 ਜੂਲੀਅਨ ਸੰਨ ਦਾ 11 ਮੱਘਰ, 11 ਨਵੰਬਰ ਤੋਂ ਖਿਸਕ ਕੇ 24 ਨਵੰਬਰ ਘਰੲਗੋਰੳਿਨ ਨੂੰ ਹੋ ਗਿਆ ਹੈ । ਨਾਨਕਸ਼ਾਹੀ ਕੈਲੰਡਰ ਵਿੱਚ 11 ਮੱਘਰ ਸਦਾ ਹੀ 24 ਨਵੰਬਰ ਨੂੰ ਆਵੇਗਾ ।

Answer: The ninth king’s martyrdom day is 11 mos 1732 Bk according to 11 November 1675 Julian saint. The reasons why the 1699 Julian Vaisakhi slip from March 29 to April 13/14, are due to the 1175 mosquitoes of the 1675 Julian Sun, slipping from November 11 to the 24th, theorthorphine. The 11 mosquitoes will always appear on the 24th of November in the Nankashi calendar.


3. ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਦਾ ਪਰਕਾਸ਼ 22 ਦਸੰਬਰ 1666 ਨੂੰ ਹੋੲਆਿ ਸੀ (7 ਪੋਹ 23 ਪੋਹ ਨਹੀਂ)। ਅਸੀਂ ਹੁਣ ਵੀ ਤਾਂ ਕੁਝ ਸਿਖ ਇਤਹਾਸਿਕ ਦਿਹਾੜੇ ਘਰੲਗੋਰੇ ਕੈਲੰਡਰ ਮੁਤਾਬਿਕ ਮਨਾਉਂਦੇ ਹਾਂ, ਜਿਵੇਂ ਕਿ ਵਡੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ – ਜੁਝਾਰ ਸਿੰਘ) ਦੀ ਸ਼ਹੀਦੀ 21 -22-23 ਦਸੰਬਰ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ – ਫਤਹ ਸਿੰਘ ਦੀ ਸ਼ਹੀਦੀ 26?(25)-26-27 ਦਸੰਬਰ ਨੂੰ ਕਰਮਵਾਰ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਮਨਾਈ ਜਾਂਦੀ ਹੈ । ਇਸੇ ਤਰਾਂ ਹਰ ਸਾਲ 13 ਜਨਵਰੀ ਨੂੰ ਮੁਕਤਸਰ ਸਾਹਿਬ ਵਿਖੇ ਮਨਾਈ ਜਾਂਦੀ ਹੈ (40 ਮੁਕਤਿਆਂ ਦੀ ਸ਼ਹੀਦੀ)

The Amrit K donor, the tenth king of Sri Guru Gobind Singh Panth, was published on December 22, 1666 (7 Poh 23 Poh). We still celebrate some Sikh historical days according to the Georgian calendar, such as the martyrdom of the elder Sahibzadaas (Baba Ajit Singh – Jujhar Singh) on 21-22-23 December and Baba Zorawar Singh of the younger Sahibzada (26 – Fateh Singh (25). ) – 26-27 December, Chamkaur Sahib and Fatehgarh Sahib are celebrated respectively. Likewise every year is celebrated at Muktsar Sahib on January 13 (40 martyrs martyrs).

ਉੱਤਰ : ਸਰਦਾਰ ਸਾਹਿਬ ਆਪ ਨੇ ਕਦੀ ਇਤਿਹਾਸ ਦੀਆਂ ਕਿਤਾਬਾਂ ਵਾਚੀਆਂ ਹਨ ? ਕੀ ਆਪ ਨੂੰ ਚੰਦਰਮਾਂ ਦੀਆਂ ਸੁਦੀਆਂ ਵਦੀਆਂ ਅਤੇ ਸੂਰਜੀ ਪਰਵਿਸ਼ਟਿਆਂ ਦੇ ਫਰਕ ਦਾ ਗਿਆਨ ਹੈ ? ਆਪ ਨੇ ਲਿਖ ਦਿੱਤਾ ਹੈ ‘7 ਪੋਹ 23 ਪੋਹ ਨਹੀਂ’ । ਸਰਦਾਰ ਸਾਹਿਬ, ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ 23 ਪੋਹ ਸੂਰਜੀ ਬਿਕਰਮੀ ਤਾਰੀਖ਼ ਅਨੁਸਾਰ ਹੈ ਅਤੇ ਪੋਹ ਸੁਦੀ 7 ਚੰਦ੍ਰਮਾਂ ਤਿਥੀ ਅਨੁਸਾਰ (ਮਹਾਨ ਕੋਸ਼ ਵਿੱਚ 23 ਪੋਹ ਦੀ ਤਾਰੀਖ਼ ਪੋਹ ਸੁਦੀ 7, ਅਤੇ 22 ਦਸੰਬਰ ਨਾਲ ਦਰਜ ਹੈ) । ਅਸੀਂ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਕੈਲੰਡਰ ਪਰਨਾਲੀ ਨੂੰ ਮੁੱਖ ਰੱਖਿਆ ਹੈ, ਅਤੇ ਨਾਨਕਸ਼ਾਹੀ ਕੈਲੰਡਰ ਵਿੱਚ 23 ਪੋਹ ਦੀ ਤਾਰੀਖ਼ ਸਦਾ 5 ਜਨਵਰੀ ਨੂੰ ਹੋਵੇਗੀ । ਜਿਨ੍ਹਾਂ ਕਾਰਨਾਂ ਕਰਕੇ 1699 ਜੂਲੀਅਨ ਵਾਲੀ ਵੈਸਾਖੀ 29 ਮਾਰਚ ਤੋਂ ਖਿਸਕ ਕੇ 13 / 14 ਅਪ੍ਰੈਲ ਘਰੲਗੋਰੳਿਨ ਨੂੰ ਹੋ ਗਈ ਹੈ, ਉਨ੍ਹਾਂ ਕਾਰਨਾਂ ਕਰਕੇ ਹੀ 1666 ਜੂਲੀਅਨ / 1723 ਬਿਕਰਮੀ ਦਾ 2 3 ਪੋਹ, 22 ਦਸੰਬਰ ਤੋਂ ਖਿਸਕ ਕੇ ਜਨਵਰੀ ਘਰੲਗੋਰੳਿਨ ਦੇ ਪਹਿਲੇ ਹਫਤੇ ਵਿੱਚ ਚਲਾ ਗਿਆ ਹੈ । ਨਾਨਕਸ਼ਾਹੀ ਕੈਲੰਡਰ ਵਿੱਚ 23 ਪੋਹ ਸਦਾ ਹੀ 5 ਜਨਵਰੀ ਨੂੰ ਹੋਵੇਗਾ ।

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਅੰਗ੍ਰੇਜ਼ੀ ਕੈਲੰਡਰ ਅਨੁਸਾਰ ਨਹੀਂ ਮਨਾਏ ਜਾਂਦੇ ਹਨ । ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 8 ਪੋਹ ਦਾ ਹੈ, ਅਤੇ ਛੋਟੇ ਸਾਹਿਬਜ਼ਾਦਿਆਂ ਦਾ 13 ਪੋਹ ਦਾ । ਇਹ ਕਰਮਵਾਰ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ । ਪਿਛਲੀਆਂ ਜੰਤਰੀਆਂ ਵੇਖ ਲਓ – ਜੇ 8 ਪੋਹ 22 ਦਸੰਬਰ ਨੂੰ ਹੈ ਤਾਂ 22ਦਸੰਬਰ ਦਾ ਸ਼ਹੀਦੀ ਦਿਵਸ ਦਰਜ ਹੈ ਅਤੇ ਜੇ 8ਪੋਹ 21ਦਸੰਬਰ ਨੂੰ ਹੈ ਤਾਂ 21ਦਸੰਬਰ ਨੂੰ ਸ਼ਹੀਦੀ ਦਿਵਸ ਲਿਖਿਆ ਹੈ । ਕੀ ਆਪ ਨੂੰ ਪਤਾ ਹੈ ਕਿ ਚਮਕੌਰ ਸਾਹਿਬ ਦੇ ਜੰਗ ਦੇ ਦਿਨ 8 ਪੋਹ ਬਿਕ੍ਰਮੀ ਸੀ, ਅਤੇ ਅੰਗ੍ਰੇਜ਼ੀ ਤਾਰੀਖ਼ 7 ਦਸੰਬਰ ਜੂਲੀਅਨ ਸੀ ? ਇਸ ਲਈ ਆਪ ਜੀ ਦੇ ਕਥਨ ਅਨੁਸਾਰ ਤਾਂ ਇਹ 7 ਦਸੰਬਰ ਨੂੰ ਮਨਾਉਣਾ ਚਾਹੀਦਾ ਹੈ । ਜਿਨ੍ਹਾਂ ਕਾਰਨਾਂ ਕਰਕੇ 1699 ਜੂਲੀਅਨ ਵਾਲੀ ਵੈਸਾਖੀ 29 ਮਾਰਚ ਤੋਂ ਖਿਸਕ ਕੇ 13 / 14 ਅਪ੍ਰੈਲ ਨੂੰ ਹੋ ਗਈ ਹੈ, ਉਨ੍ਹਾਂ ਕਾਰਨਾਂ ਕਰਕੇ ਹੀ ਚਮਕੌਰ ਸਾਹਿਬ ਦੀ ਜੰਗ ਦੀ ਤਾਰੀਖ਼ 8 ਪੋਹ, 7 ਦਸੰਬਰ ਜੂਲੀਅਨ ਤੋਂ ਖਿਸਕ ਕੇ 21/22 ਦਸੰਬਰ ਘਰੲਗੋਰੳਿਨ ਹੋ ਗਈ ਹੈ । ਨਾਨਕਸ਼ਾਹੀ ਕੈਲੰਡਰ ਵਿੱਚ 8 ਪੋਹ (ਸ਼ਹੀਦੀ ਦਿਹਾੜਾ) ਸਦਾ ਹੀ 21 ਦਸੰਬਰ ਨੂੰ ਹੋਵੇਗਾ, ਅਤੇ 13 ਪੋਹ ਸਦਾ 26 ਦਸੰਬਰ ਨੂੰ ।

ਕੀ ਆਪ ਨੂੰ ਪਤਾ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਦੇਸੀ ਮਹੀਨਿਆਂ ਦੀਆਂ ਸਾਰੀਆਂ ਤਾਰੀਖਾਂ ਅੰਗ੍ਰੇਜ਼ੀ ਕੈਲੰਡਰ ਵਿੱਚ ਹੌਲੀ ਹੌਲੀ ਖਿਸਕ ਰਹੀਆਂ ਹਨ ? 1878 ਸੰਨ ਵਿੱਚ ਮਾਘੀ 12 ਜਨਵਰੀ ਨੂੰ ਸੀ (1878 ਸੰਨ ਦੀ ਮੁਫ਼ੀਦ ਆਲਮ ਜੰਤਰੀ- (ਉਰਦੂ) ਮੇਰੀ ਨਿੱਜੀ ਲਾਬਿ੍ਰੇਰੀ ਵਿੱਚ ਹੈ), ਫਿਰ 13 ਜਨਵਰੀ ਨੂੰ ਹੋ ਗਈ, ਅਤੇ ਅੱਜ-ਕੱਲ 13 / 14 ਜਨਵਰੀ ਦਾ ਚੱਕਰ ਚੱਲ ਰਿਹਾ ਹੈ । ਜੇ ਆਪ ਦੇ ਕਥਨ ਅਨੁਸਾਰ 13 ਜਨਵਰੀ ਨੂੰ ਨਿਸਚਿਤ ਹੈ ਤਾਂ ਇਹ 1878 ਵਿੱਚ 12 ਜਨਵਰੀ ਨੂੰ ਕਿਵੇਂ ਸੀ, ਅਤੇ 1999 ਵਿੱਚ 14 ਜਨਵਰੀ ਨੂੰ ਕਿਵੇਂ ਸੀ ? ਆਪ ਨੂੰ ਚਾਹੀਦਾ ਸੀ ਕਿ ਕੈਲੰਡਰ ਬਾਰੇ ਲਿਖਣ ਤੋਂ ਪਹਿਲਾਂ ਜੰਤਰੀਆਂ ਦਾ ਮੁਤਾਲਿਆ ਕਰ ਲੈਂਦੇ । ਮਾਘੀ ਅੰਗ੍ਰੇਜ਼ੀ ਕੈਲੰਡਰ ਮੁਤਾਬਿਕ ਨਹੀਂ ਮਨਾਈ ਜਾਂਦੀ । ਇਹ 1 ਮਾਘ ਨੂੰ ਮਨਾਈ ਜਾਂਦੀ ਹੈ – ਅੰਗ੍ਰੇਜ਼ੀ ਤਾਰੀਖ ਜੋ ਵੀ 1 ਮਾਘ ਨੂੰ ਹੋਵੇ । ਨਾਨਕਸ਼ਾਹੀ ਕੈਲੰਡਰ ਵਿੱਚ 1 ਮਾਘ ਨੂੰ ਸਦਾ ਲਈ 13 ਜਨਵਰੀ ਤੇ ਨਿਸਚਿਤ ਕਰ ਦਿੱਤਾ ਹੈ, ਜਦਕਿ ਭਵਿੱਖ ਵਿੱਚ ਬਿਕ੍ਰਮੀ ਕੈਲੰਡਰ ਅਨੁਸਾਰ ਮਾਘੀ 15, 16,17,18 — ਆਦਿ ਜਨਵਰੀ ਨੂੰ ਬਦਲਦੀ ਜਾਵੇਗੀ ।

Answer: Sardar Sahib has you ever read history books? Do you know the difference between the moon and the sun? He wrote ‘7 poh 23 not poh’. Sardar Sahib, Guru Sahib’s Prakash Day is according to the date of the 23rd Sohri Bikrami date and the Poh Soodi according to the 7th moon date (the 23rd Poh date in the Mahakosh is recorded with Poh Sudi 7, and 22 December). We have put the solar calendar system in the Nankashi calendar, and the 23rd date in the Nankashi calendar will always be January 5th. Due to the reasons that the 1699 Julian Vaisakhi slipped from the 29th March to the 13th / 14th April, forthornfin, it was for this reason that 2 of 3 Poh of 1666 Julian / 1723 Bk had slipped from the 22nd of December into the first week of Janforthorphin. . The Pooh will always be on the 5th of January in the Nankashi calendar.

Sahibzada martyrs’ days are not celebrated according to the English calendar. The martyrdom day of the big shrines is 8 pooh, and the small psad is 13 pooh. They are celebrated on 8th and 13th respectively. Look at the previous jantris – if 8 pooh is on 22nd December then martyrdom day of December 22 is recorded and if 8 pooh is on 21st December then martyrdom day is written on 21st December. Did you know that 8 Poh was sold on the day of the battle of Chamkaur Sahib, and the English date was December 7th Julian? So according to AAP, it should be celebrated on December 7. The reasons for the 1699 Julian Baisakhi slip from March 29 to April 13/14 are due to the fact that the battle of Chamkaur Sahib has been dated to 8th Poh, 7th December, Julian and 21th / 22th December. In the Nankashi calendar, 8 Pohs will be held on December 21, and 13 on December 26 forever.

Did you know that all dates in the sales calendar are slowly sliding into the English calendar? The year 1878 was on January 12, 1878 (Alam Jantri (Urdu) is in my personal library), then it was on January 13, and nowadays, January 13/14. If your statement is definite on January 13, how was it on January 12, 1878, and January 14, 1999? You should have solicited the janitors before writing about the calendar. Bad English is not celebrated according to the calendar. It is celebrated as 1 Mao – English date whatever is 1 Mao. In the Nankashi calendar, 1 Mao is fixed on January 13th, while in the future, according to the calendar, Mao will change on January 15, 16,17,18.


4. ਪੰਜ ਪਿਆਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮਿ੍ਰਤ ਸੰਚਾਰ ਕਰਕੇ 30 ਮਾਰਚ 1699 ਨੂੰ ਸਾਜੇ ਸਨ । ਉਦੋਂ ਵੈਸਾਖੀ 30 ਮਾਰਚ ਨੂੰ ਸੀ । ਇਹ ਹੁਣ 13 ਅਪ੍ਰੈਲ ਨੂੰ ਕਿਵੇਂ ਆ ਗਈ । ਜਦੋਂ ਅੰਗ੍ਰੇਜ਼ ਦਾ ਰਾਜ ਹਿੰਦੁਸਥਾਨ ਵਿਚ ਸਥਾਪਤ ਹੋ ਗਿਆ ਤਦ ਪਛਮੀ ਵਿਗਿਅਨੀਆਂ ਨੇ ਸੂਰਜ ਅਤੇ ਧਰਤੀ ਦੇ ਆਪਸ ਦੇ ਚੱਕਰ ਦਾ ਹਿਸਾਬ ਲਾਇਆ ।ਪਛਮੀ ਵਿਗਿਅਨੀਆਂ ਦੇ ਹਿਸਾਬ ਨਾਲ 10 ਦਿਨ ਦਾ ਫਰਕ ਸੀ । ਇਕ ਦਮ ਕੈਲੰਡਰ ਦੀਆਂ ਤਰੀਕਾਂ 10 ਦਿਨ ਅੱਗੇ ਕਰ ਦਿੱਤੀਆਂ ਗਈਆਂ । ਇਹ 3 ਦਿਨ ਦਾ ਫਰਕ ਬਿਕਰਮੀ ਦੇ ਹਿਸਾਬ ਨਾਲ ਤਿਥਾਂ ਦਾ ਅਗੇ ਪਿਛੇ ਹੋਣ ਕਰਕੇ ਪੈਂਦਾ ਹੈ । ਉਂਝ ਬਿਕਰਮੀ ਕੈਲੰਡਰ ਨੂੰ 13 ਜਨਵਰੀ ਅਤੇ 13 ਅਪ੍ਰੈਲ ਨੂੰ ਘਰੲਗੋਰੇ ਕੈਲੰਡਰ ਨਾਲ ਬਰਾਬਰ ਕਰ ਲਿਆ ਜਾਂਦਾ ਹੈ ।

The five beloved Lord Shri Guru Gobind Singh Ji created the Amrits Communication on 30 March 1699. Baisakhi was then on March 30. How did it come about on April 13? When the English kingdom was established in the Hindustan, the Western Vigilance calculated the rotation of the sun and the Earth. Immediate calendar dates have been forwarded 10 days. This 3-day difference is due to Bikrami due to the backwardness of the feasts. The Bikrami calendar, however, is equated with the Kharagora calendar on January 13 and April 13.

ਉੱਤਰ : 1699 ਜੂਲੀਅਨ ਦੀ ਵੈਸਾਖੀ 30 ਮਾਰਚ ਨੂੰ ਨਹੀ ਸੀ ਬਲਕਿ 29 ਮਾਰਚ ਨੂੰ । 1752 ਨੂੰ ਅੰਗ੍ਰੇਜ਼ਾਂ ਨੇ ਨਵੇਂ ਕੈਲੰਡਰ ਨੂੰ ਪੁਰਾਣੇ ਵਿੱਚ 11 ਤਾਰੀਖ਼ਾਂ ਵਧਾ ਕੇ ਲਾਗੂ ਕੀਤਾ ਸੀ – 10 ਨਹੀਂ । ਬਾਕੀ ਦਿਨਾਂ ਦਾ ਫ਼ਰਕ ਬਿਕਰਮੀ ਦੇ ਹਿਸਾਬ ਨਾਲ ਤਿਥਾਂ ਦਾ ਅਗੇ ਪਿਛੇ ਹੋਣ ਕਰਕੇ ਨਹੀਂ ਹੈ, ਬਲਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਨਾਲੋਂ 20 ਮਿੰਟ ਵੱਧ ਹੋਣ ਕਰਕੇ ਹੈ, ਜਦਕਿ ਘਰੲਗੋਰੳਿਨ ਕੈਲੰਡਰ ਦੇ ਸਾਲ ਦੀ ਔਸਤ ਲੰਬਾਈ ਮੌਸਮੀ ਸਾਲ ਦੀ ਲੰਬਾਈ ਨਾਲੋਂ ਕੇਵਲ 26 ਸੈਕੰਡ ਵੱਧ ਹੈ । 13 ਜਨਵਰੀ ਅਤੇ 13 ਅਪ੍ਰੈਲ ਨੂੰ ਬਿਕ੍ਰਮੀ ਕੈਲੰਡਰ ਨੂੰ ਕਦੇ ਵੀ ਘਰੲਗੋਰੳਿਨ ਕੈਲੰਡਰ ਨਾਲ ਬਰਾਬਰ ਨਹੀਂ ਕੀਤਾ ਗਿਆ, ਅਤੇ ਨਾਂਹ ਹੀ ਕੀਤਾ ਜਾਂਦਾ ਹੈ । 1971, 1975,1979,1983,1987,1991,1995,1999 ਵਿੱਚ ਵੈਸਾਖੀ ਬਿਕ੍ਰਮੀ ਕੈਲੰਡਰ ਅਨੁਸਾਰ 14 ਅਪ੍ਰੈਲ ਨੂੰ ਸੀ । ਇਸ ਨੂੰ ਜੰਤਰੀਆਂ ਤੋਂ ਵੇਖਿਆ ਜਾ ਸਕਦਾ ਹੈ । 2003, 2006,2007 ਸੰਨ ਨੂੰ ਵੀ ਵੈਸਾਖੀ 14 ਅਪ੍ਰੈਲ ਨੂੰ ਆਵੇਗੀ, ਅਤੇ ਹੌਲੀ ਹੌਲੀ ਇਸ ਦੀ ਅੰਗਰੇਜ਼ੀ ਤਾਰੀਖ਼ 15 ਅਪ੍ਰੈਲ, 16 ਅਪ੍ਰੈਲ — ਵਧਦੀ ਹੀ ਜਾਵੇਗੀ । ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ 11 ਅਪ੍ਰੈਲ ਵਿਸਾਖੀ ਵਾਲੇ ਦਿਨ ਸੀ । 1878 ਸੰਨ ਵਿੱਚ ਵਿਸਾਖੀ 11 ਅਪ੍ਰੈਲ ਨੂੰ ਸੀ, ਅਤੇ 1940 ਵਿੱਚ 12 ਅਪ੍ਰੈਲ ਨੂੰ । ਕਦੇ ਵੀ ਵੈਸਾਖੀ ਨੂੰ 13 ਅਪ੍ਰੈਲ ਨਾਲ ਮੇਲਣ ਦਾ ਜਤਨ ਕਿਸੇ ਜੰਤਰੀਕਾਰ ਨੇ ਨਹੀਂ ਕੀਤਾ । ਕੀ ਆਪ ਦੱਸ ਸਕਦੇ ਹੋ ਕਿ ਇਹ ਗੱਲ ਆਪ ਨੇ ਕਿਸ ਪੰਡਿਤ ਜਾਂ ਕਿਸ ਜੰਤਰੀ-ਕਰਤਾ ਤੋਂ ਪ੍ਰਾਪਤ ਕੀਤੀ ਹੈ ? ਨਾਨਕਸ਼ਾਹੀ ਕੈਲੰਡਰ ਵਿੱਚ ਅਸੀਂ ਜ਼ਰੂਰ ਵੈਸਾਖੀ ਨੂੰ ਸਦਾ ਲਈ 14 ਅਪ੍ਰੈਲ ਦੀ ਤਾਰੀਖ਼ ਤੇ ਨਿਸਚਿਤ ਕਰ ਦਿੱਤਾ ਹੈ ।

ਪਾਲ ਸਿੰਘ ਪੁਰੇਵਾਲ 21 ਮਈ 2001

Answer: 1699 Julian Baisakhi was not on March 30 but on March 29. In 1752, the British applied the new calendar to the old by extending 11 dates – not 10. The difference in days is not due to the fact that the dates of the sales calendar are 20 minutes longer than the seasonal years, whereas the average length of the year of the forgeforth calendar is 26 times the season maximum. Is different. On January 13 and April 13, the sales calendar has never been equated with the foreforgun calendar, and neither is it. In 1971, 1975,1979,1983,1987,1991,1995,1999 Vaisakhi was on April 14, according to the Bikrami calendar. This can be seen from the janitors. Baisakhi will also arrive on April 14, 2003, 2006, and gradually its English date will be April 15, April 16 – increasing. Maharaja Ranjit Singh’s coronation was April 11, Baisakhi. Baisakhi was on April 11, 1878 and on April 12, 1940. Never before has Baisakhi attempted to reconcile Baisakhi with April 13 by any janitor. Can you tell from which pundit or jantri-karta did you get this? In the Nanakashi calendar, we have fixed Baisakhi forever on April 14th.

Pal Singh Purewal 21 May 2001